ਜਲੰਧਰ ( Disha Sethi ) : ਮੇਅਰ ਦੇ ਅਹੁਦੇ ਲਈ ਖੇਡ ਸ਼ੁਰੂ ਹੋ ਗਈ ਹੈ। ਵਾਰਡ ਨੰਬਰ 65 ਤੋਂ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੀ ਪਤਨੀ ਅਨੀਤਾ ਰਾਜਾ ਨੂੰ ਹਰਾਉਣ ਵਾਲੀ ਪ੍ਰਵੀਨ ਵਾਸਨ ਦੇਰ ਰਾਤ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਉਨ੍ਹਾਂ ਤੋਂ ਇਲਾਵਾ ਵਾਰਡ ਨੰਬਰ 81 ਤੋਂ ਆਜ਼ਾਦ ਉਮੀਦਵਾਰ ਸੀਮਾ ਵੀ ‘ਆਪ’ ਵਿੱਚ ਸ਼ਾਮਲ ਹੋ ਗਈ ਹੈ। ਭਾਵ ਆਪ ਨੇ 2 ਉਮੀਦਵਾਰ ਜੋੜ ਆਪਣੇ ਨਾਲ ਜੋੜ ਲਏ ਹਨ। ਮੇਅਰ ਦੇ ਅਹੁਦੇ ਲਈ ‘ਆਪ’ ਨੂੰ 43 ਸੀਟਾਂ ਦੀ ਲੋੜ ਹੈ ਅਤੇ ਹੁਣ ਤੱਕ ‘ਆਪ’ ਨੇ 41 ਸੀਟਾਂ ਹਾਸਲ ਕਰ ਲਈਆਂ ਹਨ।