Jalandhar: ਚਾਈਨਾ ਡੋਰ ਵਾਲੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਵਿਜੀਲੈਂਸ ਵਿਭਾਗ : ਰਾਜਿੰਦਰ ਬੇਰੀ

ਜਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਜਲੰਧਰ ਸੈਂਟਰਲ ਹਲਕੇ ਤੋ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਵਿਜੀਲੈਂਸ ਵਿਭਾਗ ਕੋਲੋ ਇਹ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੋ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਕੋਲੋ ਪੁੱਛ ਗਿੱਛ ਕੀਤੀ ਜਾ ਰਹੀ ਹੈ , ਉਸ ਵਿੱਚ ਜੋ ਚਾਈਨਾ ਡੋਰ ਵਾਲਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਜਿਸ ਚਾਈਨਾ ਡੋਰ ਤੇ ਸਰਕਾਰ ਨੇ ਰੋਕ ਲਗਾਈ ਹੋਈ ਸੀ ਪਰ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਵਲੋ ਆਪਣੀ ਹੀ ਸਰਕਾਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਦਿਆ, ਕਰੱਪਸ਼ਨ ਕਰਕੇ ਸ਼ਰੇਆਮ ਸ਼ਹਿਰ ਵਿਚ ਚਾਈਨਾ ਡੋਰ ਦੀ ਵਿਕਰੀ ਕਰਵਾਈ, ਜਿਸ ਨਾਲ ਬਹੁਤ ਹੀ ਜਾਨੀ ਨੁਕਸਾਨ ਹੋਏ ਹਨ ਅਤੇ ਕਈ ਲੋਕਾਂ ਦੀਆਂ ਜਾਨਾ ਵੀ ਗਈਆ ਹਨ , ਸਾਡੀ ਵਿਜੀਲੈਂਸ ਵਿਭਾਗ ਅੱਗੇ ਮੰਗ ਹੈ ਕਿ ਇਸ ਗੰਭੀਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਲਵਾਈ ਜਾਵੇ ਤਾਂ ਜੋ ਉਨਾਂ ਬੇਕਸੂਰ ਲੋਕਾਂ ਨੂੰ ਇਨਸਾਫ਼ ਮਿਲ ਸਕੇ ਜਿੰਨਾ ਦੀ ਜਾਣ ਇਸ ਚਾਈਨਾ ਡੋਰ ਨਾਲ ਹੋਈ ਹੈ । ਸ਼ਹਿਰ ਦੀ ਜਨਤਾ ਨੂੰ ਇਹ ਤਾਂ ਸਾਫ਼ ਪਤਾ ਲੱਗ ਗਿਆ ਹੈ ਕਿ ਇਹ ਆਮ ਆਦਮੀ ਪਾਰਟੀ ਵਾਲੇ ਕਿੰਨੇ ਕੁ ਆਮ ਆਦਮੀ ਹਨ ।

Share This
0
About Author

Social Disha Today

Leave a Reply

Your email address will not be published. Required fields are marked *