ਪੰਜਾਬ ਦੀ ਜਨਤਾ ਵਿਰੋਧੀ ਫ਼ੈਸਲੇ ਲੈ ਰਹੇ ਦਿੱਲੀ ਵਾਲੇ ਆਪ ਨੇਤਾ , ਭਗਵੰਤ ਮਾਨ ਬੇਵਸ: ਰਜਿੰਦਰ ਬੇਰੀ

ਜਲੰਧਰ ( ਦਿਸ਼ਾ ਸੇਠੀ ) : ਅੱਜ ਕਾਂਗਰਸ ਪਾਰਟੀ ਵਲੋ ਪੰਜਾਬ ਦੀ ਮੌਜੂਦਾਂ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਹ ਪ੍ਰਦਰਸ਼ਨ ਸਰਕਾਰ ਵਲੋਂ ਜੋ ਐਨ ਓ ਸੀ ਅਤੇ ਸੀ ਐਲ ਯੂ ਦੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਹਨ । ਉਸ ਦੇ ਵਿਰੋਧ ਵਿੱਚ ਕੀਤਾ ਗਿਆ ਹੈ । ਇਸ ਮੌਕੇ ਤੇ ਬੋਲਦਿਆਂ ਰਜਿੰਦਰ ਬੇਰੀ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਦਾ ਬਹੁਤ ਗਲਤ ਫੈਸਲਾ ਹੈ । ਪਲਾਟਾਂ ਦੀ ਐਨ ਓ ਸੀ ਦੀ ਫੀਸ ਕੀਤੀ ਦੁੱਗਣੀ ਕਰ ਦਿੱਤੀ ਗਈ ਹੈ । ਜਿਹੜੀ ਸਰਕਾਰ ਕਹਿੰਦੀ ਸੀ ਕਿ ਐਨ ਓ ਸੀ ਮਾਫ਼ ਪਰ ਹੁਣ ਸਰਕਾਰ ਨੇ ਐਨ ਓ ਸੀ ਦੀਆਂ ਫੀਸਾਂ ਦੁੱਗਣੀਆਂ ਕਰ ਦਿੱਤੀਆਂ ਇਹ ਸਰਾਸਰ ਸਰਕਾਰ ਦੀ ਲੁੱਟ ਹੈ । ਸ਼ਹਿਰ ਵਾਸੀਆਂ ਨੂੰ ਸ਼ਰੇਆਮ ਆਮ ਇਹੋ ਜਿਹੇ ਟੈਕਸਾਂ ਦੇ ਨਾਮ ਤੇ ਲੁੱਟਿਆ ਜਾ ਰਿਹਾ ਹੈ । ਇਹੋ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਵਿੱਚ ਦਿੱਲੀ ਵਾਲੇ ਆਮ ਲੀਡਰਾਂ ਨੇ ਸੱਤਾ ਤੇ ਕਬਜ਼ਾ ਕਰ ਲਿਆ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ, ਉਸਦਾ ਮੰਤਰੀ ਮੰਡਲ ਅਤੇ ਬਾਕੀ ਵਿਧਾਇਕ ਸਭ ਦਿੱਲੀ ਵਾਲੇ ਲੀਡਰਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ ਅਤੇ ਇਹ ਸਾਰੇ ਬੇਵਸ ਹਨ ।

ਰਜਿੰਦਰ ਬੇਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਆਮ ਜਨਤਾ ਨੂੰ ਦੋਨਾਂ ਹੱਥਾਂ ਨਾਲ ਲੁੱਟਣ ਤੇ ਲੱਗੀ ਹੈ, ਪੰਜਾਬ ਦੀ ਮੌਜੂਦਾਂ ਸਰਕਾਰ ਨੇ ਐਨ ਓ ਸੀ ਦੀ ਫੀਸ ਜੋ ਕਿ ਪਹਿਲਾ 488 ਰੁਪਏ ਪ੍ਰਤੀ ਗੱਜ ਸੀ, ਹੁਣ ਇਹ ਫੀਸ ਵਧਾ ਕੇ 865 ਰੁਪਏ ਪ੍ਰਤੀ ਗਜ਼ ਕਰ ਦਿੱਤੀ ਹੈ, ਇਸੇ ਤਰਾਂ ਪ੍ਰਤੀ ਮਰਲਾ ਜੋ ਪਹਿਲਾ ਐਨ ਓ ਸੀ ਦੀ ਫੀਸ 11,222 ਰੁਪਏ ਸੀ, ਉਹ ਫੀਸ ਵਧਾ ਕੇ ਹੁਣ 19,900 ਰੁਪਏ ਕਰ ਦਿੱਤੀ ਗਈ ਹੈ, ਇੱਥੋ ਸਾਫ਼ ਪਤਾ ਚੱਲਦਾ ਹੈ ਕਿ ਆਪਣੇ ਆਪ ਨੂੰ ਲੋਕਾਂ ਦੀ ਹਿਤੈਸ਼ੀ ਕਹਿਣ ਵਾਲੀ ਆਮ ਆਦਮੀ ਪਾਰਟੀ ਲੋਕਾਂ ਨੂੰ ਕਿਸ ਤਰਾਂ ਨਾਲ ਦੋਨੋ ਹੱਥੀ ਲੁੱਟਣ ਲੱਗੀ ਹੈ, ਇਸ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਹਨ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ, ਫਿਰ ਸਰਕਾਰੀ ਫੀਸਾਂ ਵਿੱਚ ਇਨਾਂ ਵਾਧਾ ਕਿਉ ਕੀਤਾ ਜਾ ਰਿਹਾ । ਇਸ ਵਾਧੇ ਵਿੱਚ ਇਕ ਦਿਲਚਸਪ ਗੱਲ ਹੈ ਕਿ ਇਹ ਫੀਸ ਵਿੱਚ ਵਾਧਾ ਜੂਨ ਮਹੀਨੇ ਤੋ ਕੀਤਾ ਜਾ ਰਿਹਾ, ਜਿਨਾਂ ਲੋਕਾਂ ਨੇ ਜੂਨ ਤੋ ਬਾਅਦ ਐਨ ਓ ਸੀ ਲਈਆ ਹਨ, ਉਨਾਂ ਨੂੰ ਵਧੀ ਹੋਈ ਫੀਸ ਦੋਬਾਰਾ ਦੇਣੀ ਪਵੇਗੀ । ਸਰਕਾਰ ਨੂੰ ਆਪਣੇ ਇਹੋ ਜਿਹੇ ਲੋਕ ਵਿਰੋਧੀ ਫੀਸ ਵਾਪਸ ਲੈਣੇ ਪੈਣਗੇ । ਕਾਂਗਰਸ ਪਾਰਟੀ ਇਸ ਲੋਕ ਵਿਰੋਧੀ ਫੈਸਲੇ ਦਾ ਵਿਰੋਧ ਕਰਦੀ ਹੈ । ਇਸ ਮੌਕੇ ਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ, ਸੁਰਿੰਦਰ ਕੋਰ ਹਲਕਾ ਜਲੰਧਰ ਵੈਸਟ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਰਸ਼ਪਾਲ ਜੱਖੂ, ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ ( ਬਲਾਕ ਪ੍ਰਧਾਨ) , ਨਰੇਸ਼ ਵਰਮਾ, ਅਰੁਣ ਰਤਨ, ਬਲਰਾਜ ਠਾਕੁਰ, ਹਰਲਗਨ ਸਿੰਘ, ਮਨਮੋਹਨ ਬਿੱਲਾ, ਰੋਹਨ ਚੱਢਾ, ਸੁਖਵਿੰਦਰ ਸੁੱਚੀ ਪਿੰਡ, ਜਤਿੰਦਰ ਜੋਨੀ, ਜਗਦੀਸ਼ ਦਕੋਹਾ, ਵਿਜੇ ਦਕੋਹਾ, ਮਨਦੀਪ ਜੱਸਲ, ਮਨਮੋਹਨ ਮੋਨਾ, ਜਗਜੀਤ ਜੀਤਾ, ਦੀਨਾ ਨਾਥ, ਸੁਰਿੰਦਰ ਪੱਪਾ, ਪਰਮਜੀਤ ਸਿੰਘ ਸ਼ੈਰੀ ਚੱਢਾ, ਡਾ ਜਸਲੀਨ ਸੇਠੀ, ਸੁਨੀਲ ਸ਼ਰਮਾ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਗੌਰਵ ਸ਼ਰਮਾ ਨੋਨੀ, ਸਤੀਸ਼ ਧੀਰ, ਸੁਖਜਿੰਦਰ ਪਾਲ ਮਿੰਟੂ, ਰਾਕੇਸ਼ ਗਨੂੰ, ਪਰਮਜੀਤ ਪੰਮਾ, ਰਵੀ ਸੈਣੀ, ਅਨਿਲ ਕੁਮਾਰ, ਜਸਵੀਰ ਬੱਗਾ, ਹਰਪ੍ਰੀਤ ਵਾਲੀਆ, ਬਿਕਰਮ ਖਹਿਰਾ, ਘਣਸ਼ਾਮ ਅਰੋੜਾ, ਦਿਨੇਸ਼ ਹੀਰ, ਸਤਪਾਲ ਮਿੱਕਾ, ਹਰਸ਼ ਸੋਂਧੀ, ਵਿਕਰਮ ਸ਼ਰਮਾ, ਵਿਪਨ ਕੁਮਾਰ, ਮੁਨੀਸ਼ ਪਾਹਵਾ, ਨਵਦੀਪ ਜਰੇਵਾਲ, ਨਿਰਮਲ ਕੋਟ ਸਦੀਕ, ਅਸ਼ਵਨੀ ਜੰਗਰਾਲ, ਲੱਕੀ ਬਸਤੀ ਮਿੱਠੂ, ਬ੍ਰਹਮ ਦੇਵ ਸਹੋਤਾ, ਦਵਿੰਦਰ ਸ਼ਰਮਾ ਬੋਬੀ, ਪ੍ਰਭਦਿਆਲ ਭਗਤ, ਐਡਵੋਕੇਟ ਮਯਨ , ਐਡਵੋਕੇਟ ਵਿਕਰਮ ਦੱਤਾ, ਵਿਕਾਸ ਸੰਗਰ, ਅਕਸ਼ਵੰਤ ਖੋਸਲਾ, ਲੇਖ ਰਾਜ, ਅਸ਼ਵਨੀ ਸ਼ਰਮਾ, ਦਰਸ਼ਨ ਪਹਿਲਵਾਨ, ਬੇਅੰਤ ਪਹਿਲਵਾਨ, ਕਿਸ਼ੋਰੀ ਲਾਲ, ਪ੍ਰਦੀਪ ਸ਼ਰਮਾ ਟੋਨੀ, ਹਰਜੋਧ ਜੋਧਾ, ਮੁਖਤਿਆਰ ਅਹਿਮਦ ਅੰਸਾਰੀ, ਅਸ਼ੋਕ ਹੰਸ, ਸੋਮ ਨਾਥ ਚੁਗਿੱਟੀ, ਸੁਧੀਰ ਘੁੱਗੀ, ਸ਼ਿਵਮ ਪਾਠਕ, ਯਸ਼ ਪਾਲ ਸਫਰੀ, ਰਾਜੀਵ ਸ਼ਰਮਾ,ਰਵੀ ਬੱਗਾ, ਪਰਮਜੀਤ ਬਲ, ਰਵਿੰਦਰ ਲਾਡੀ, ਸੁਰਿੰਦਰ ਚੌਧਰੀ, ਰਜਿੰਦਰ ਸਹਿਗਲ, ਸੰਦੀਪ ਬਿੰਦਰਾ, ਮੌਜੂਦ ਸਨ।

Share This
0
About Author

Social Disha Today

Leave a Reply

Your email address will not be published. Required fields are marked *