ਜਲੰਧਰ ਲੋਕ ਸਭਾ ਦੇ ਦਿਹਾਤ ਇਲਾਕਿਆਂ ਵਿੱਚ ਮਜਬੂਤ ਹੋ ਰਹੀ ਭਾਜਪਾ
ਪਿੰਡ ਨਗਜਾ ਦੇ ਸਰਕਲ ਪ੍ਰਧਾਨ ਅਸ਼ੋਕ ਕੁਮਾਰ ਸੇਠ ਆਮ ਆਦਮੀ ਪਾਰਟੀ ਛੱਡ ਭਾਜਪਾ ਵਿੱਚ ਹੋਏ ਸ਼ਾਮਿਲ
ਭਾਜਪਾ ਦਾ ਵੱਧ ਦਾ ਜਣ ਆਧਾਰ ਵਿਰੋਧੀਆਂ ਦੀ ਹਾਰ ਨੂੰ ਕਰ ਰਿਹਾ ਪੱਕਾ : ਅਰੁਣੇਸ਼ ਸ਼ਾਕਰ
ਜਲੰਧਰ : ਭਾਰਤੀ ਜਨਤਾ ਪਾਰਟੀ ਜਲੰਧਰ ਲੋਕ ਸਭਾ ਦੇ ਦਿਹਾਤ ਇਲਾਕੇ ਵਿੱਚ ਭਾਜਪਾ ਨੂੰ ਮਜਬੂਤੀ ਮਿਲਦੇ ਹੋਏ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨਗੱਜਾ ਦੇ ਸਰਕਲ ਪ੍ਰਧਾਨ ਅਸ਼ੋਕ ਕੁਮਾਰ ਸੇਠ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਨੇ। ਇਸ ਮੌਕੇ ਭਾਜਪਾ ਜਲੰਧਰ ਲੋਕ ਸਭਾ ਦੇ ਇੰਚਾਰਜ ਅਰੁਣੇਸ਼ ਸ਼ਾਕਰ, ਸੂਬਾ ਉਪ ਪ੍ਰਧਾਨ ਰਾਜੇਸ਼ ਬਾਘਾ, ਰਮਣ ਪੱਬੀ, ਜੰਡੂ ਸਿੰਘਾ ਮੰਡਲ ਪ੍ਰਧਾਨ ਅਰਜੁਨ ਤਿਵਾਰੀ, ਭਾਜਪਾ ਜਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਅਰੁਣ ਸ਼ਰਮਾ, ਹਿਤੇਸ਼ ਸਿਆਲ, ਰਾਜੇਸ਼ ਕਪੂਰ, ਭਗਵੰਤ ਪ੍ਰਭਾਕਰ, ਭੁਪਿੰਦਰ ਕੁਮਾਰ, ਅਮਿਤ ਭਾਟੀਆ, ਤਰੁਣ ਕੁਮਾਰ, ਅਜਮੇਰ ਸਿੰਘ ਬਾਦਲ ਅਤੇ ਹੋਰ ਦਰਜਾ ਬਿਦਰਜਾ ਅਹੁਦੇਦਾਰ ਹਾਜ਼ਰ ਸਨ।
ਇਸ ਮੌਕੇ ਅਰੁਣੇਸ਼ ਸ਼ਾਕਰ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਿਲ ਹੋਣ ਵਾਲਿਆਂ ਦੀ ਰਫਤਾਰ ਨੂੰ ਵੇਖਦੇ ਹੋਏ ਵਿਰੋਧੀ ਚਾਰੋ ਖਾਨੇ ਚਿੱਤ ਹੋ ਗਏ ਨੇ। ਉਹਨਾਂ ਕਿਹਾ ਕਿ ਕੇਵਲ ਭਾਜਪਾ ਹੀ ਅਜਿਹੀ ਪਾਰਟੀ ਹੈ ਜਿਸ ਨੇ ਹਰੇਕ ਭਾਰਤੀ ਦੀ ਆਸਾ ਦੇ ਅਨੁਸਾਰ ਨੀਤੀਆਂ ਬਣਾਈਆਂ ਨੇ ਅਤੇ ਉਨਾਂ ਨੂੰ ਜਮੀਨੀ ਪੱਧਰ ਤੇ ਲਾਗੂ ਵੀ ਕੀਤਾ ਹੈ। ਉਨਾਂ ਕਿਹਾ ਕਿ ਇੱਕਜੁੱਟਤਾ ਨਾਲ ਪਾਰਟੀ ਲੋਕ ਸਭਾ ਚੋਣਾਂ ਵਿੱਚ ਜਿੱਤ ਦਾ ਪਰਚਮ ਲਹਿਰਾਏਗੀ। ਉਹਨਾਂ ਕਿਹਾ ਕਿ ਸਾਡੀ ਜਿੱਤ ਬਹੁਤ ਨਜ਼ਦੀਕ ਹੈ ਬਸ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਸਾਰੇ ਵਰਕਰਾਂ ਨੂੰ ਪੂਰਾ ਜੋਰ ਲਾਉਣਾ ਪਵੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਝੂਠੇ ਵਾਅਦੇ ਜੱਗ ਜਾਹਿਰ ਨੇ ਅਤੇ ਹਲਕਿਆਂ ਵਿੱਚ ਭਾਜਪਾ ਦਾ ਵੱਧਦਾ ਜਣ ਆਧਾਰ ਵਿਰੋਧੀਆਂ ਦੀ ਹਾਰ ਨੂੰ ਪੱਕਾ ਕਰ ਰਿਹਾ।